12 Jul 2011

ਮੰਮੀ ਜੀ ਮੇਰੀ ਸੁਣੋ ਪੁਕਾਰ

ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ ਦਿਉ ਮਾਰ
ਇੱਕੋ ਇੱਕ ਪੁਕਾਰ ਹੈ ਮੇਰੀ
ਧੀ ਧਿਆਣੀ ਹਾਂ ਮੈਂ ਤੇਰੀ
ਧੀ ਕਹਿ ਕੇ ਨਾ ਦਿਉ ਸਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ .......
ਜੇ ਮੈਂ ਜੱਗ ਵਿੱਚ ਆਵਾਂਗੀ
ਤਾਂ ਵੱਡੀ ਹੋ ਜਾਵਾਂਗੀ
ਵੱਡੀ ਹੋ ਕੇ ਤੇਰੇ ਮੈਂ
ਦੁੱਖੜੇ ਆਪ ਵੰਡਾਵਾਂਗੀ
ਤੂੰ ਮੇਰੀ ਹੈ ਸਾਥਣ ਅੰਮੀ
ਸੱਚੀ ਤੂੰ ਮੇਰਾ ਸੰਸਾਰ
ਕੁੱਖ ਵਿੱਚ ਨਾ .......
ਮਿੰਨਤਾ ਕਰਲੀ ਤਰਲੇ ਕਰਲੀ
ਮੇਰੇ ਪਿੱਛੇ ਦੁੱਖੜੇ ਜਰਲੀ
ਭੂਆ ਜੇ ਕੁੱਝ ਬੋਲੂ ਤੈਨੂੰ
ਅੱਗੋਂ ਘੁੱਟ ਸਬਰ ਦਾ ਭਰਲੀ
ਤੇਰੀ ਮੈਂ ਫਿਰ ਕਰਕੇ ਸੇਵਾ
ਸਾਰਾ ਦਿਉਗੀ ਕਰਜ ਉਤਾਰ
ਕੁੱਖ ਵਿੱਚ ਨਾ .......
ਜਦੋਂ ਮੈਂ ਪੜ੍ਹਨ ਸਕੂਲੇ ਜਾਉ
ਗੋਲਡ ਮੈਡਲ ਜਿੱਤ ਲਿਆਉ
ਮੰਮੀ, ਡੈਡੀ, ਦਾਦਾ, ਦਾਦੀ
ਸਭਨਾ ਦਾ ਮੈਂ ਨਾਂਅ ਚਮਕਾਉ
ਇਸ ਵਿਸ਼ੇ ਤੇ ਪ੍ਰੀਤ ਨਾਲ
ਤੂੰ ਖੀਵੇ ਜਾ ਕੇ ਕਰੀ ਵਿਚਾਰ
ਕੁੱਖ ਵਿੱਚ ਨਾ

No comments:

Post a Comment