20 Oct 2011

ਮੇਰੀ ਮਾਂ

ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ

ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ

ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ

ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ

ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ

ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ

ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ

ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ

ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ..

18 Oct 2011

It's True

ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ,, ਪਰ ਸਚ ਤਾ ਇਹ ਹੈ ..
2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ 4 ਬਿਨਾ ਕੋਈ ਜਾਂਦਾ ਨੀ ... !!

ਅਣਖੀ ਪੰਜਾਬ ਨੂੰ

'''ਅੱਗ ਲੱਗ ਜਾਵੇ ਨਸ਼ਿਆ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ'''
ਨਸ਼ਿਆ ਤੋ ਤੋਬਾ ਕਰੋ ਦੋਸਤੋ